ਵਡਾਲਾ ‘ਚ ਨਜਾਇਜ਼ ਕਲੋਨੀ ਦਾ ਕਾਲਾ ਖੇਡ! PUDA ਤੇ ਪੰਚਾਇਤ ਦੀ ਸੈਟਿੰਗ ਨਾਲ ਕੱਟੇ ਜਾ ਰਹੇ ਪਲਾਟ, ਰਿਸ਼ਵਤ ਦੀ ਛਾਂ ਹੇਠਾਂ ਜ਼ਮੀਨ ਦਾ ਗੋਰਖਧੰਦਾ! ਸ਼ਮਸ਼ਾਨ ਘਾਟ ਕੋਲ ਬਣ ਰਹੀ ਗੈਰਕਾਨੂੰਨੀ ਕਲੋਨੀ ਬੇਨਕਾਬ

📍 ਜਲੰਧਰ
ਜਲੰਧਰ ਦੇ ਪਿੰਡ ਵਡਾਲਾ ਵਿੱਚ ਸ਼ਮਸ਼ਾਨ ਘਾਟ ਦੇ ਕੋਲ ਨਜਾਇਜ਼ ਤਰੀਕੇ ਨਾਲ ਕਲੋਨੀ ਕੱਟਣ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ।
ਬਿਨਾਂ ਕਿਸੇ ਐਨਓਸੀ ਅਤੇ ਬਿਨਾਂ ਨਕਸ਼ਾ ਪਾਸ ਕਰਵਾਏ ਕਲੋਨੀ ਵਿੱਚ ਕੱਚੀਆਂ ਮਿੱਟੀ ਦੀਆਂ ਸੜਕਾਂ ਤੱਕ ਤਿਆਰ ਕਰ ਦਿੱਤੀਆਂ ਗਈਆਂ ਹਨ ਅਤੇ ਹੁਣ ਪਲਾਟ ਵੇਚਣ ਦੀ ਤਿਆਰੀ ਜੋਰਾਂ ‘ਤੇ ਚੱਲ ਰਹੀ ਹੈ।
ਸੂਤਰਾਂ ਮੁਤਾਬਕ ਇਹ ਸਾਰਾ ਕੰਮ ਪੂਰੀ ਤਰ੍ਹਾਂ ਗੈਰਕਾਨੂੰਨੀ ਹੈ ਅਤੇ ਕਾਨੂੰਨੀ ਪ੍ਰਕਿਰਿਆਵਾਂ ਨੂੰ ਨਜ਼ਰਅੰਦਾਜ਼ ਕਰਕੇ ਕੀਤਾ ਜਾ ਰਿਹਾ ਹੈ।
ਇਸ ਮਾਮਲੇ ਵਿੱਚ ਸਭ ਤੋਂ ਗੰਭੀਰ ਗੱਲ ਇਹ ਸਾਹਮਣੇ ਆ ਰਹੀ ਹੈ ਕਿ ਪੰਜਾਬ ਡਿਵੈਲਪਮੈਂਟ ਅਥਾਰਟੀ (PUDA) ਦੇ ਕੁਝ ਅਧਿਕਾਰੀਆਂ ਅਤੇ ਪਿੰਡ ਵਡਾਲਾ ਦੀ ਪੰਚਾਇਤ ਦੇ ਮੈਂਬਰਾਂ ਦੀ ਮਿਲੀਭਗਤ ਨਾਲ ਇਹ ਗੋਰਖਧੰਦਾ ਚੱਲ ਰਿਹਾ ਹੈ।
ਲੋਕਾਂ ਵਿਚ ਚਰਚਾ ਹੈ ਕਿ ਰਿਸ਼ਵਤ ਦੇ ਜ਼ਰੀਏ ਸਿਸਟਮ ਨੂੰ ਚੁੱਪ ਕਰਵਾ ਦਿੱਤਾ ਗਿਆ ਹੈ, ਜਿਸ ਕਾਰਨ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਨਹੀਂ ਹੋ ਰਹੀ।
ਇਸ ਤੋਂ ਇਲਾਵਾ ਜਾਣਕਾਰੀ ਮਿਲੀ ਹੈ ਕਿ ਇਸ ਕਲੋਨੀ ਦੇ ਪਿੱਛੇ ਨਕੋਦਰ ਰੋਡ ਬੂਟਾ ਮੰਡੀ ਵਿੱਚ ਮੈਡੀਕਲ ਸਟੋਰ ਚਲਾਉਣ ਵਾਲੇ ਵਿਅਕਤੀ ਦਾ ਵੀ ਹੱਥ ਹੈ, ਜੋ ਇਸ ਸਾਰੇ ਗੈਰਕਾਨੂੰਨੀ ਧੰਦੇ ਵਿੱਚ ਭਾਈਵਾਲੀ ਕਰ ਰਿਹਾ ਹੈ।
ਬਿਨਾਂ ਮਨਜ਼ੂਰੀ ਦੇ ਕਲੋਨੀ ਕੱਟ ਕੇ ਸਰਕਾਰ ਦੇ ਰੈਵਨਿਊ ਨੂੰ ਵੱਡਾ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ ਅਤੇ ਭਵਿੱਖ ਵਿੱਚ ਇੱਥੇ ਬਿਨਾਂ ਕਾਨੂੰਨੀ ਪ੍ਰਵਾਨਗੀ ਦੇ ਮਕਾਨ ਬਣਨ ਦਾ ਖਤਰਾ ਵੀ ਬਣਦਾ ਜਾ ਰਿਹਾ ਹੈ।
ਇਸ ਸਬੰਧੀ ਸ਼ਿਕਾਇਤ ਕਰਤਾ ਪੰਕਜ ਕੁਮਾਰ ਵੱਲੋਂ ਲੋਕਪਾਲ ਚੰਡੀਗੜ੍ਹ ਅਤੇ ਸੰਬੰਧਿਤ ਵਿਭਾਗਾਂ ਨੂੰ ਲਿਖਤੀ ਸ਼ਿਕਾਇਤ ਭੇਜੀ ਜਾ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਜਿਹੜੇ ਵੀ ਅਧਿਕਾਰੀ ਜਾਂ ਪੰਚਾਇਤ ਮੈਂਬਰ ਇਸ ਵਿੱਚ ਸ਼ਾਮਲ ਮਿਲੇ, ਉਨ੍ਹਾਂ ਖਿਲਾਫ ਵਿਜੀਲੈਂਸ ਵਿਭਾਗ ਰਾਹੀਂ ਸਖ਼ਤ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ।
— 🚨 ਵੱਡੇ ਸਵਾਲ:
ਕੀ PUDA ਅਤੇ ਪੰਚਾਇਤ ਦੀ ਮਿਲੀਭਗਤ ਨਾਲ ਕਾਨੂੰਨ ਨੂੰ ਕੁਚਲਿਆ ਜਾ ਰਿਹਾ ਹੈ?
ਕੀ ਰਿਸ਼ਵਤ ਦੇ ਜ਼ਰੀਏ ਸਰਕਾਰੀ ਤੰਤਰ ਨੂੰ ਮੌਨ ਕਰ ਦਿੱਤਾ ਗਿਆ ਹੈ?
ਕੀ ਆਮ ਲੋਕਾਂ ਨੂੰ ਗੈਰਕਾਨੂੰਨੀ ਪਲਾਟ ਵੇਚ ਕੇ ਠੱਗਿਆ ਜਾ ਰਿਹਾ ਹੈ?